Song Page - Lyrify.me

Lyrify.me

My Thoughts by Khan Bhaini Lyrics

Genre: pop | Year: 2020

ਜਿੰਨੇ ਵੀ ਬੰਦੇ ਆ, ਸਾਰੇ ਹੀ ਚੰਗੇ ਆ
ਦੇਸ਼ ਤਾਂ ਮੰਨਿਆ ਗੋਰੇ ਵੰਡ ਗਏ
ਧਰਮ ਤਾਂ ਆਪਾਂ ਹੀ ਵੰਡੇ ਆ

ਲੜ ਲੜ ਆਪਾਂ ਮੁੱਕਦੇ ਜਾਈਏ
ਕਿਸ ਕੰਮ ਆਈ ਆਜ਼ਾਦੀ ਓਏ
ਓਨੀ ਛੋਟੀ ਸੋਚ ਦਿਮਾਗ 'ਚ
ਜਿੰਨੀ ਵੱਧ ਆਬਾਦੀ ਓਏ

ਪਾਕਿ ਸਾਉਦੀ ਤੋਂ ਵੱਦ ਮਸਜ਼ਿਦਾਂ
ਇੰਡੀਆ ਵਿੱਚ ਨੇ ਅੱਜ ਵੀ
ਬੇਬੇ ਬਾਪੂ ਖ਼ੁਸ਼ ਨਾ ਹੋਇਆ
ਕੀ ਵੈਲਿਉ ਆ ਹੱਜ਼ ਦੀ

ਹਿੰਦੂ ਆ ਸਿੱਖ ਵੀ ਆਂ
ਇੱਕ ਸੀ ਤੇ, ਇੱਕ ਹੀ ਆਂ
ਰੱਬ ਤਾਂ ਕਹਿੰਦਾ ਕਣ ਕਣ ਵਿੱਚ ਮੈਂ
ਖ਼ਾਨ 'ਚ ਵੀ ਆਂ, ਸਿੰਘ ਵਿੱਚ ਵੀ ਆਂ

ਸੂਰ ਤੇ ਗਾਂ ਦਾ ਛੱਡ ਕੇ ਰੌਲਾ
ਹੱਥ ਜੇ ਮਾਰੋ ਅਕਲਾਂ ਨੂੰ
ਆਰਾਮ ਨਾਲ ਫਿਰ ਵੇਖਿਓ ਬਹਿ ਕੇ
ਇੱਕ ਦੂਜੇ ਦੀਆਂ ਸ਼ਕਲਾਂ ਨੂੰ
ਨਫ਼ਰਤ ਥੋਡੀ ਸੋਚ ਖਾ ਗਈ
ਜਿਉਂ ਤੇਲਾ ਖਾਂਦਾ ਫ਼ਸਲਾਂ ਨੂੰ
ਚਿੱਟੇ ਬਿਨ ਦੱਸ ਕੀ ਦੇਵਾਂਗੇ
ਆਉਣ ਵਾਲੀਆਂ ਨਸਲਾਂ ਨੂੰ
ਜਿੱਥੋਂ ਆਇਆ, ਉੱਥੇ ਈ ਜਾਣਾ
ਕਈ ਆਖਣਗੇ ਬਣਦਾ ਸਿਆਣਾ
ਮੈਂ ਤਾਂ ਆਪਣੀ ਸੋਚ ਲਿਖੀ ਆ
ਗਾਣੇ ਨੂੰ ਬੱਸ ਸਮਝਿਓ ਗਾਣਾ

ਹਰ ਬੰਦੇ ਦੀ ਥਿੰਕਿੰਗ ਵੀਰੇ
ਸੇਮ ਕਦੇ ਨਈ ਹੋ ਸਕਦੀ
ਜੋ ਲਿਖਿਆ ਮੈਂ ਗਲ਼ਤ ਹੋ ਸਕਦਾ
ਗ਼ੇਮ ਕਦੇ ਨਈ ਹੋ ਸਕਦੀ

ਨਾ ਜੱਚਿਆ ਇਗਨੋਰ ਕਰ ਦਿਓ
ਕੋਈ ਗੁੱਸਾ ਨਈ ਨਾ ਸੁਣਇਓ
ਗੱਲ ਗੀਤ ਵਿੱਚ ਲੱਗੀ ਜੇ ਕੋਈ
ਦੂਜੀ ਵਾਰੀ ਤਾਂ ਸੁਣਿਓ

ਪੈਸਾ ਦੱਸ ਕੀ ਨਾਲ ਲੈ ਜਾਣਾ
ਹੱਕ ਦੀ ਖਾਧਾ, ਹੱਕ ਦੀ ਖਾਣਾ
ਭੈਣੀ ਆਲਿਆ ਦਿੱਲ ਵਿੱਚ ਕੀ ਆ
ਗੀਤਾਂ ਵਿੱਚ ਨਈ ਦੱਸਿਆ ਜਾਣਾ

ਮਨ ਵਿੱਚ ਮੈਂ ਮੈਂ ਭਰ ਦਿੰਦੀ
ਜੋ ਈਗੋ ਨਾਂ ਦੀ ਜੋਕ ਹੁੰਦੀ
ਖ਼ੂਨ ਨੂੰ ਪਾਣੀ ਕਰ ਦਿੰਦੀ ਆ
ਰੋਕ ਲਉ ਜਿਹਤੋਂ ਰੋਕ ਹੁੰਦੀ

ਓ ਠੰਡ ਦਿਲਾਂ ਵਿੱਚ ਰੱਖੀਂ ਓਏ
ਅੱਗ ਸਿਵਿਆਂ ਵਿੱਚ ਹੀ ਬਹੁਤ ਹੁੰਦੀ
ਚੱਲਦੀ ਦਾ ਹੀ ਨਾਮ ਆ ਜ਼ਿੰਦਗੀ
ਐਂੱਨਡ ਤਾਂ ਮਿੱਤਰੋ ਮੌਤ ਹੁੰਦੀ